ਉਡੀਕ ਦੀਆਂ ਘੜ੍ਹੀਆਂ ਖਤਮ। ਅਗਲੇ ਹਫ਼ਤੇ ਤੋਂ ਜੁੜੇਗੀ ਕੜੀ।
ਬੜੇ ਦਿਨਾਂ ਤੋਂ ਕਈ ਸੱਜਣ ਇਹ ਸੁਆਲ ਕਰ ਰਹੇ ਹਨ ਕਿ ਪੰਜਾਬੀ ਪੱਤਰਕਾਰੀ ਦਾ ਮਿਆਰ ਕਿਵੇਂ ਡਿੱਗਾ? ਇਸ ਦੇ ਕਈ ਪਹਿਲੂ ਹਨ। ਅੱਜ-ਭਲਕ ਮੈਂ ਇਹ ਵੇਖਣ ਦੀ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਅਖਬਾਰ ਬੋਲੀ ਦੇ ਹੀ ਕਿਵੇਂ ਦੁਸ਼ਮਣ ਬਣ ਗਏ। ਛੇਤੀ ਹੀ ਵਾਪਸ ਆਵਾਂਗਾ। ਪਰ ਹੁਣ ਤਾਂ ਡਾਢਾ ਚਿਰ ਹੋ ਗਿਆ ਹੈ ਪਰ ਵਕ਼ਤ ਹੈ ਕਿ ਕਾਬੂ ਵਿੱਚ ਹੀ ਨਹੀਂ ਆਉਂਦਾ।
ਫਿਲਹਾਲ ਅਮਰਜੀਤ ਚੰਦਨ ਦਾ ਇਹ ਲੇਖ ਪੜੋ:
ਨਵ-ਅਪਣਾਈ ਭੌਂ ਤੇ ਕਈ ਵਾਰ ਅਜੀਬ ਹੀ ਵਰਤਾਰਾ ਵੇਖਣ ਨੂੰ ਮਿਲਦਾ ਹੈ। ਕਈ ਲੋਕ ਜੰਮਣ ਭੌਂ ਨੂੰ ਲੈ ਕੇ ਅਜਿਹੇ ਕੀਰਣੇ ਪਾਉਣਗੇ ਕਿ ਬਸ ਪੁੱਛੋ ਨਾ। ਮਤਲਬਪ੍ਰਸਤੀ ਦੀ ਬੋਅ ਨੇ ਸਦਾਚਾਰ ਤੇ ਜ਼ਮੀਰ ਦੋਹਾਂ ਦੀ ਘੰਡੀ ਨੱਪੀ ਹੋਈ ਹੈ।
ਝੂਠੀ ਮਿੱਟੀ ਝੂਠੀ ਯਾਦ
ਦਿਲ ਵਿੱਚ ਹਾਅ ਉੱਠਦੀ
ਆਪਣੀ ਨਾਕਾਮੀ ਦੀ
ਚੜ੍ਹਿਆ ਸ਼ਨਿਚਰਵਾਰ ਸੁਸਤ ਧੁਪੀਲਾ
ਵੈਲਿੰਗਟਨ ਬੰਦਰਗਾਹ ਬਾਦਬਾਨੀ ਬੇੜੀਆਂ
ਮਸਤਾਏ ਲੋਕ ਮਾਰਣ ਪਾਣੀ ‘ਚ ਲਕੀਰਾਂ
ਬਚਪਨ ਤੋਂ ਹੀ ਕਈ ਵਾਰ ਟੈਗੋਰ ਦੀਆਂ ਕਵਿਤਾਵਾਂ ਪੰਜਾਬੀ ਵਿਚ ਪੜ੍ਹਣ ਦਾ ਮੌਕ਼ਾ ਲੱਗਾ। ਦਰਅਸਲ ਮੇਰੇ ਪਿਤਾ ਜੀ ਹੀ ਮੂਲ ਬੰਗਾਲੀ ‘ਚੋਂ ਕਵਿਤਾਵਾਂ ਦਾ ਅਨੁਵਾਦ ਪੰਜਾਬੀ ਵਿਚ ਕਰਦੇ ਤੇ ਫਿਰ ਆਪ ਹੀ ਗਾਉਂਦੇ। ਇਕ ਮੁਖੜਾ ਹਾਲੇ ਵੀ ਮੇਰੀ ਯਾਦਾਸ਼ਤ ਦਾ ਪੱਕਾ ਹਿੱਸਾ ਬਣਿਆ ਹੋਇਆ ਹੈ:
ਕੌਣ ਕਰੂ ਹੁਣ ਮੇਰੀ ਕਾਰ ਡੁੱਬਦਾ ਸੂਰਜ ਪੁੱਛੇ
ਮੂਰਤੀਆਂ ਬਣ ਸਭ ਖਲੋਤੇ ਉੱਤਰ ਕੋਈ ਨਾ ਸੁੱਝੇ
ਟਿਮਟਿਮਾਉਂਦਾ ਨਿੱਕਾ ਦੀਵਾ ਬੋਲਿਆ ਮਾਲਕ ਮੇਰੇ
ਜੋ ਵੀ ਮੈਥੋਂ ਸਰਿਆ ਪੁੱਜਿਆ ਕੰਮ ਕਰੂ ਮੈਂ ਤੇਰੇ
ਇਹ ਬਲੌਗ ਬਸ ਐਵੇਂ ਹੀ ਸ਼ੁਰੂ ਹੋ ਗਿਆ। ਦਰਅਸਲ ਇਹ ਝਾਤੀ ਮਾਰਦੇ ਮਾਰਦੇ ਕਿ ਕੀ ਕੁਝ ਲਿਖਿਆ ਜਾ ਰਿਹਾ ਹੈ, ਪੰਜਾਬੀ ਹਾਇਕੂ ਬਲੌਗ ਤੇ ਪਹੁੰਚ ਗਿਆ ਤੇ ਜੁਆਬੀ ਹਾਇਕੂ ਲਿਖ ਮਾਰੀ। ਉਸ ਤੋਂ ਬਾਅਦ ਟੋਲਦਾ ਟੋਲਦਾ ਕਈ ਕੁਝ ਪੜ੍ਹਦਾ ਗਿਆ ਤੇ ਸੋਚਿਆ ਕਿ ਭਾਵੇਂ ਮੈਂ ਕੋਈ ਬਹੁਤਾ ਕੁਝ ਨਹੀਂ ਲਿਖਣ ਲੱਗਾ ਪਰ ਬਲੌਗ ਚਲਾਉਣ ਵਿਚ ਹਰਜ਼ ਵੀ ਕੋਈ ਨਹੀਂ ਹੈ।